Huayi Tire Canada ਨੇ ਅਲਬਰਟਾ ‘ਚ ਨਵਾਂ ਵੇਅਰਹਾਊਸ ਖੋਲ੍ਹਿਆ

03/24/2020

Huayi Tire Canada, Inc. (HTC), ਜਿਹੜਾ ਕਿ ਕਨੇਡਾ ਦਾ Double Coin Tires ਅਤੇ ਮੁੱਖ ਬ੍ਰਾਂਡ ਟਰੱਕ ਐਂਡ ਬੱਸ ਰੇਡੀਅਲ (ਠਭ੍ਰ) ਦਾ ਮੁੱਖ ਮਾਰਕੀਟਰ ਅਤੇ ਡਿਸਟਰੀਬਿਊਟਰ ਹੈ , ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਨੇ ਕਨੇਡਾ ਦੇ ਸੂਬੇ ਅਲਬਰਟਾ ‘ਚ ਕੈਲਗਰੀ ਨੇੜੇ ਇੱਕ ਨਵਾਂ ਵੇਅਰਹਾਊਸ ਖੋਲ੍ਹਿਆ ਹੈ।

ਇਹ ਨਵਾਂ ਵੇਅਰਹਾਊਸ ਜਿਸ ਦੀ ਬਿਲਡਿੰਗ ਹਾਲ ‘ਚ ਹੀ ਬਣ ਕੇ ਤਿਆਰ ਹੋ ਗਈ ਹੈ ਬਹੁਤ ਜਲਦੀ ਸੇਵਾ ਦੇਣਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਟਾਕ ‘ਚ Duraturn ਦੇ ਕਮ੍ਰਸ਼ਲ ਟਾਇਰ ਅਤੇ Double Coin ਦੇ TBR, OTR ਅਤ IND ਟਾਇਰ ਦਾ ਸਟਾਕ ਕਾਫੀ ਮਾਤਰਾ ‘ਚ ਮਿਲ ਸਕੇਗਾ। ਉਨ੍ਹਾਂ ਕਿਹ ਕਿ ਕੰਪਨੀ ਦੀ ਥਾਈਲੈਂਡ ਸਥਿਤ ਫੈਕਟਰੀ ਤੋਂ ਨਵੇਂ ਵੇਅਰਹਾਊਸ ‘ਚ ਟਾਇਰ ਭੇਜੇ ਜਾ ਰਹੇ ਹਨ।

“ਸਾਨੂੰ ਬਹੁਤ ਖੁਸ਼ੀ ਹੈ ਕਿ ਅਸੀਂ ਇਹ ਸੇਵਾਵਾਂ ਕੈਲਗਰੀ ਦੇਣ ਜਾ ਰਹੇ ਹਾਂ। ਇਸ ਤੋਂ ਬਿਨਾ ਅਸੀਂ ਨਵੀਨ ਸੇਵਾਵਾਂ ਵੀ ਦੇਣ ਦੇ ਸਮਰੱਥ ਹੋਵਾਂਗੇ।“ ਇਹ ਭਰੋਸਾ ਕੰਪਨੀ ਦੇ ਸੇਲਜ਼ ਅਤੇ HTC ਦੇ ਆਪਰੇਸ਼ਨ ਵਿਭਾਗ ਦੇ ਉਪ ਪਰਧਾਨ ਜੋਹਨ ਹੌਗ ਨੇ ਦਿੱਤਾ ਹੈ।ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਹਾਂਮਾਰੀ ਦੇ ਬਾਵਜੂਦ ਅਸੀਂ ਆਪਣੇ ਗਾਹਕਾਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਦੇ ਰਹੇ ਹਾਂ। ਅਤੇ ਉਨ੍ਹਾਂ ਦਾ ਕਹਿਣਾ ਇਹ ਵੀ ਹੈ ਕਿ ਮਹਾਂਮਾਰੀ ਦੇ ਚੱਲਦੇ ਸੇਵਾਵਾਂ ‘ਚ ਕੋਈ ਦੇਰੀ ਵੀ ਨਹੀਂ ਕੀਤੀ ਜਾ ਰਹੀ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਲਬਰਟਾ ‘ਚ, ਇਸ ਲਈ ਸੇਵਾਵਾਂ ਦੇਣ ਦਾ ਫੈਸਲਾ ਲਿਆ ਹੈ ਤਾਂ ਕਿ ਇੱਥੋਂ ਦੀ ਵਧ ਰਹੀ ਟ੍ਰਾਂਸਪੋਰਟੇਸ਼ਨ ਇੰਡਸਟਰੀ ਨੂੰ ਬਹੁਤਾ ਸਮਾਂ ਗੁਆਏ ਬਿਨਾ ਵਧੀਆ ਸੇਵਾਵਾਂ ਦਿੱਤੀਆਂ ਜਾ ਸਕਣ।ਕਿਉਂ ਕਿ ਪਹਿਲਾਂ ਇਸ ਪਾਸੇ ਵੱਲ ਆਉਣ ਲਈ ਬਹੁਤ ਸਮਾਂ ਲਗਦਾ ਸੀ।

ਇਹ Huayi ਦਾ ਕਨੇਡਾ ‘ਚ ਦੂਸਰਾ ਵੇਅਰਹਾਊਸ ਹੈ।ਪਹਿਲਾ ਵੇਅਰਹਾਊਸ ਵੈਨਕੁਵਰ ‘ਚ 2017 ‘ਚ ਖੋਲ੍ਹਿਆ ਗਿਆ ਸੀ, ਜਿਹੜਾ 106-34 Highland Park Way NE, Airdrie AB T4A 0R1. ‘ਤੇ ਸਥਿਤ ਹੈ। Huayi Tires Canada ਸਬੰਧੀ ਵਧੇਰੇ ਜਾਣਕਾਰੀ ਲਈ www.huayitirecanada.com. ‘ਤੇ ਜਾਓ।ਇਹ ਵੈੱਬਸਾਈਟ ਅੰਗਰੇਜ਼ੀ ਤੋਂ ਬਿਨਾ ਫ੍ਰੈਂਚ, ਪੰਜਾਬੀ ਅਤੇ ਸਪੇਨਿਸ਼ ‘ਚ ਵੀ ਹੈ।

HUAYI TIRE CANADA ਬਾਰੇ ਜਾਣਕਾਰੀ
Huayi Tire Canada, Inc., Shanghai Huayi Company, Ltd. ਦੀ ਇੱਕ ਸਹਾਇਕ ਕੰਪਨੀ ਹੈ – ਜੋ ਮੁਸਾਫਰ ਅਤੇ ਵਪਾਰਕ ਟਾਯਰਾਂ ਸਮੇਤ, ਬਹੁਮੁੱਲੇ ਉਤਪਾਦਾਂ ਦੀ ਵਸਿਤ੍ਰਤਿ ਰੇਂਜ਼ ਦਾ ਨਰਿਮਾਤਾ ਹੈ। Huayi Tire Canada, Double Coin ਟਾਯਰਾਂ, ਅਤੇ ਫਲੈਗ ਅਤੇ ਸਹਾਇਕ ਬ੍ਰਾਂਡਾਂ ਦਾ ਪ੍ਰਮੁੱਖ ਵਕਿਰੇਤਾ ਅਤੇ ਵਤਿਰਕ ਹੈ: Duraturn, Dynatrail+ ਅਤੇ Bluestar ਟਾਯਰ ਜਿਸ ਦਾ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਿਤਰਣ ਕੇਂਦਰ ਹੈ। Huayi Tire Canada, Inc. ਉਨ੍ਹਾਂ ਬ੍ਰਾਂਡਾਂ ਦੀ ਉਤਪਾਦ ਗੁਣਵੱਤਾ ਨਾਲ ਮੇਲ ਖਾਉਣ ਲਈ ਸੰਚਾਲਨ ਸਮਝ ਅਤੇ ਅਖੰਡਤਾ ਦੇ ਉੱਚ ਪੱਧਰ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਉਨ੍ਹਾਂ ਦੇ ਹਨ। ਹੋਰ ਜਾਣਕਾਰੀ ਲਈ, www.huayitirecanada.com ਤੇ ਜਾਓ।