ਡਬਲ ਕੋਇਨ ਨੇ ਸੁਤੰਤਰ ਇੰਧਣ ਦੀ ਬੱਚਤ ਦੀ ਜਾਂਚ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ

01/16/2019

Huayi Tire Canada, Inc. (HTC), ਜੋ ਕਿ ਡਬਲ ਕੋਇਨ ਹੋਲਡਿੰਗਸ, ਲਿ. ਲਈ ਕਨੇਡਾ ਦਾ ਪ੍ਰਮੁੱਖ ਵਿਕਰੇਤਾ ਅਤੇ ਵਿਤਰਕ ਹੈ, ਉਸ ਨੂੰ ENERGOTEST ਟਾਯਰ ਚੁਣੌਤੀ ਨਾਮਕ ਤੁਲਨਾਤਮਕ ਇੰਧਣ ਦੀ ਬੱਚਤ ਦੀਆਂ ਜਾਂਚਾਂ ਦੇ ਸਿੱਟਿਆਂ ਦੀ ਘੋਸ਼ਣਾ ਕਰਨ ਵਿੱਚ ਖੁਸ਼ੀ ਹੈ ਜਿਸ ਵਿੱਚ ਉਨ੍ਹਾਂ ਨੂੰ FP ਇਨੋਵੇਸ਼ੰਸ' PIT ਗਰੁੱਪ ਦੁਆਰਾ ਭਾਗ ਲੈਣ ਲਈ ਸੱਦਾ ਦਿੱਤਾ ਗਿਆ ਸੀ, ਜੋ ਕਿ ਇੱਕ ਨਿਰਪੱਖ ਤੀਜੇ-ਪੱਖ ਦਾ ਖੋਜ ਸੰਗਠਨ ਹੈ। ਡਬਸ ਕੋਇਨ ਤੋਂ ਇਲਾਵਾ, ਇੰਧਣ ਦੀ ਬੱਚਤ ਦੀਆਂ ਜਾਂਚਾਂ ਦਾ Michelin® ਅਤੇ Continental® ਦੁਆਰਾ ਨਿਰਮਿਤ ਟਾਯਰਾਂ ਤੇ ਵੀ ਸੰਚਾਲਨ ਕੀਤਾ ਗਿਆ ਸੀ।
PIT ਗਰੁੱਪ ਨੇ ਤਿੰਨ ਸਮਾਨ ਤੌਰ ਤੇ ਨਿਰਧਾਰਿਤ ਟ੍ਰੈਕਟਰਾਂ ਅਤੇ ਟ੍ਰੇਲਰਾਂ ਤੇ ਚਲਾਏ ਗਏ ਸਟੀਅਰ, ਡ੍ਰਾਇਵ, ਅਤੇ ਟ੍ਰੇਲਰ ਟਾਯਰਾਂ ਤੇ ਦੋ ਵੱਖ-ਵੱਖ ਤੁਲਨਾਤਮਕ ਜਾਂਚਾਂ ਨੂੰ ਕੀਤਾ। ਜਾਂਚਾਂ ਦਾ TMC ਇੰਧਣ ਖਪਤ ਜਾਂਚ ਪਰਕਿਰਿਆ – ਪ੍ਰਕਾਰ ।।।, RP 1103A ਦੇ ਮੁਤਾਬਕ ਸੰਚਾਲਨ ਕੀਤਾ ਗਿਆ ਸੀ। ਇੱਕ ਜਾਂਚ ਲਾਇਨ ਹੌਲ ਜਾਂਚ ਸੀ ਅਤੇ ਦੂਜੀ ਖੇਤਰੀ ਹੌਲ ਜਾਂਚ ਸੀ। ਹਰੇਕ ਜਾਂਚ ਵਿੱਚ ਟ੍ਰੈਕਟਰ ਟ੍ਰੇਲਰ ਸੰਯੋਜਨ ਨੂੰ ਹਰੇਕ ਨਿਰਮਾਤਾ ਵਲੋਂ ਸਟੀਅਰ, ਡ੍ਰਾਇਵ ਅਤੇ ਟ੍ਰੇਲਰ ਟਾਯਰਾਂ ਦੇ ਇੱਕ ਸੰਪੂਰਨ ਸੈਟ ਦੇ ਨਾਲ ਸਥਾਪਿਤ ਕੀਤਾ ਗਿਆ ਸੀ। ਲਾਇਨ ਹੌਲ ਜਾਂਚ ਵਿੱਚ ਜਾਂਚ ਕੀਤੇ ਗਏ ਡਬਲ ਕੋਇਨ ਟਾਯਰ RR680, FD405 ਅਤੇ IM105 ਸ਼ੈਲੀਆਂ ਦੇ ਸਨ। ਜਾਂਚ ਕੀਤੇ ਗਏ Continental ਟਾਯਰ ਸਟੀਅਰ ਤੇ Eco Plus HS3, ਡ੍ਰਾਇਵਸ ਤੇ HDL2 ਅਤੇ ਟ੍ਰੇਲਰ ਸਥਿਤੀ ਤੇ HT3 ਸਨ। ਜਾਂਚ ਕੀਤੇ ਗਏ Michaelin ਟਾਯਰ X-Line Energy Z ਸਟੀਅਰ ਟਾਯਰ, X-Line Energy D ਡ੍ਰਾਇਵ ਟਾਯਰ ਅਤੇ X-Line Energy T ਟ੍ਰੇਲਰ ਟਾਯਰ ਸਨ। ਟਾਯਰ ਜਾਂਚ ਵਾਲੇ ਟ੍ਰੈਕ ਤੇ ਜਾਂਚ ਸੰਚਾਲਨਾਂ ਦੀ ਇੱਕ ਲੜੀ ਤੇ ਚੱਲੇ, ਅਤੇ ਫੇਰ ਟਾਯਰਾਂ ਅਤੇ ਟ੍ਰੈਕਟਰ-ਟ੍ਰੇਲਰ-ਡ੍ਰਾਇਵਰਾਂ ਨੂੰ ਬਦਲਿਆ ਗਿਆ ਸੀ ਤਾਂ ਕਿ ਕੋਈ ਵਾਹਨ ਅੰਤਰ ਜਾਂ ਡ੍ਰਾਇਵਰ ਅੰਤਰ ਜਾਂਚ ਦੇ ਸਿੱਟਿਆਂ ਨੂੰ ਪ੍ਰਭਾਵਿਤ ਨਾ ਕਰੇ। ਲਾਇਨ ਹੌਲ ਜਾਂਚ ਦੇ ਸਿੱਟੇ ਹੇਠਾਂ ਦਿੱਤੇ ਜਾਣ ਵਜੋਂ ਆਏ ਸਨ:

ਟਾਯਰ Double Coin Continental Michelin
ਇੰਧਣ ਦੀ ਖਪਤ (ਲੀ/100 ਕਿ.ਮੀ.) 32.54 31.99 32.68
ਇੰਧਣ ਦੀ ਬੱਚਤ (ਐਮਪੀਜੀ) 7.23 7.35 7.20

ਖੇਤਰੀ ਜਾਂਚ ਨੂੰ ਉਹੀ ਤਰੀਕੇ ਦਾ ਉਪਯੋਗ ਕਰਦੇ ਹੋਏ ਕੀਤਾ ਗਿਆ ਸੀ, ਪਰ ਹਰੇਕ ਨਿਰਮਾਤਾਂ ਵਲੋਂ ਖੇਤਰੀ ਲਾਗੂਕਰਨਾਂ ਲਈ ਡਿਜ਼ਾਇਨ ਕੀਤੇ ਟਾਯਰਾਂ ਦੇ ਨਾਲ। ਖੇਤਰੀ ਜਾਂਚ ਵਿੱਚ ਜਾਂਚ ਕੀਤੇ ਗਏ ਡਬਲ ਕੋਇਨ ਦੇ ਟਾਯਰ RT606+, RLB1 ਅਤੇ RR150 ਸਨ। ਜਾਂਚ ਕੀਤੇ ਗਏ Continental ਟਾਯਰ Hybrid HS3, HDR2 Eco Plus, ਅਤੇ HT3 ਸਨ। ਜਾਂਚ ਕੀਤੇ ਗਏ Michaelin ਟਾਯਰ XZE2, XDN2, ਅਤੇ XZE2 ਸਨ। ਸਿੱਟੇ ਹੇਠਾਂ ਦਿੱਤੇ ਜਾਣ ਵਜੋਂ ਆਏ ਸਨ:

ਟਾਯਰ Double Coin Continental Michelin
ਇੰਧਣ ਦੀ ਖਪਤ (ਲੀ/100 ਕਿ.ਮੀ.) 34.29 32.41 34.58
ਇੰਧਣ ਦੀ ਬੱਚਤ (ਐਮਪੀਜੀ) 6.86 7.26 6.80

ਦੋਹਾਂ ਜਾਂਚਾਂ ਵਿੱਚ Continental ਦਾ ਪਹਿਲਾਂ ਸਥਾਨ ਅਤੇ Michaelin ਦਾ ਤੀਜਾ ਸਥਾਨ ਆਉਣ ਦੇ ਨਾਲ ਡਬਲ ਕੋਇਨ ਟਾਯਰ ਦੂਜੇ ਸਥਾਨ ਤੇ ਆਏ।
Tim Phillips, ਡਬਲ ਕੋਇਨ ਲਈ ਮਾਰਕੀਟਿੰਗ ਅਤੇ ਸੰਚਾਲਨਾਂ ਦੇ ਉਪ-ਪ੍ਰਧਾਨ, ਨੇ ਕਿਹਾ,"ਅਸੀਂ ਇਸ ਸੁਤੰਤਰ ਅਧਿਐਨ ਦੇ ਸਿੱਟਿਆਂ ਦੇ ਨਾਲ ਖੁਸ਼ ਹਾਂ।" "ਅਸੀਂ ਇਹ ਸਾਬਤ ਕਰਨ ਲਈ ਸਿਖਰ ਦੀ ਸ਼ਰੇਣੀ ਦੇ ਬ੍ਰਾਂਡਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਅੱਗੇ ਵਧਣਾ ਚਾਹੁੰਦੇ ਸੀ ਕਿ ਡਬਲ ਕੋਇਨ ਦੇ ਟਾਯਰ ਗੁਣਵੱਤਾ ਨਾਲ ਤਿਆਰ ਕੀਤੇ ਗਏ ਟਾਯਰ ਪ੍ਰੋਡਕਟ ਹਨ ਜੋ ਉੱਤਮ ਪ੍ਰਦਰਸ਼ਨ ਅਤੇ ਸ਼ਾਨਦਾਰ ਮੁੱਲ ਵੀ ਪ੍ਰਦਾਨ ਕਰਦੇ ਹਨ – ਕਈ ਵਾਰੀ ਇਸ ਨੂੰ ਬਜ਼ਾਰ ਵਿੱਚ ਇਸ ਨਾਲੋਂ ਵੀ ਜ਼ਿਆਦਾ ਵਧੀਆ ਸਮਝਿਆ ਜਾਂਦਾ ਹੈ। ਤੱਥ ਇਹ ਹੈ ਕਿ ਸਾਡੇ ਸਟੀਅਰ, ਡ੍ਰਾਇਵ ਅਤੇ ਟ੍ਰੇਲਰ ਟਾਯਰ ਹੋਰ ਮਸ਼ਹੂਰ ਬ੍ਰਾਂਡਾਂ ਜਿੰਨੇ ਇੰਧਣ ਕਿਫਾਇਤੀ ਹਨ ਅਤੇ ਇਨ੍ਹਾਂ ਵਿੱਚ 7-ਸਾਲ, 3-ਰੀਟ੍ਰੈਡ ਦੀ ਵਰੰਟੀ ਦਿੱਤੀ ਜਾਂਦੀ ਹੈ ਜਿਸ ਦਾ ਮਤਲਬ ਹੈ ਕਿ ਸਾਡੇ ਗਾਹਕ ਗੁਣਵੱਤਾ ਟਾਯਰਾਂ ਤੇ ਭਰੋਸਾ ਕਰ ਸਕਦੇ ਹਨ ਜੋ ਟਾਯਰ ਦੇ ਪੂਰੇ ਜੀਵਨਕਾਲ ਦੇ ਦੌਰਾਨ ਨਿਰੰਤਰ ਘੱਟ ਲਾਗਤ ਪ੍ਰਤੀ ਮੀਲ ਨੂੰ ਪ੍ਰਦਾਨ ਕਰਦੇ ਹਨ। ਇਹ ਸਿੱਟੇ ਪ੍ਰਮਾਣ ਦਿੰਦੇ ਹਨ ਕਿ ਸਾਨੂੰ ਥੋੜੇ ਸਮੇਂ ਤੋਂ ਕਿਸ ਲਈ ਜਾਣਿਆ ਗਿਆ ਹੈ ਅਤੇ ਬਾਕੀ ਦੇ ਪਰਿਵਹਣ ਉਦਯੋਗ ਨੂੰ ਵੀ ਹੁਣ ਕਿਸ ਲਈ ਜਾਣਿਆ ਜਾਂਦਾ ਹੈ।"
ENERGOTEST ਟਾਯਰ ਚੁਣੌਤੀ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨ ਅਤੇ ਜਾਂਚ ਦੇ ਸਿੱਟਿਆਂ ਦੀ ਇੱਕ ਸੰਪੂਰਨ ਨਕਲ ਲਈ info@doublecointires.com ਤੇ ਸਾਡੇ ਨਾਲ ਸੰਪਰਕ ਕਰੋ। ਡਬਲ ਕੋਇਨ ਟਾਯਰਾਂ ਬਾਰੇ ਵਾਧੂ ਜਾਣਕਾਰੀ ਲਈ, www.doublecointires.com ਤੇ ਜਾਓ।

PIT ਗਰੁੱਪ ਬਾਰੇ ਜਾਣਕਾਰੀ
PIT ਗਰੁੱਪ, ਜੋ FP ਇਨੋਵੇਸ਼ੰਸ ਦਾ ਇੱਕ ਵਿਭਾਗ ਹੈ, ਇੱਕ ਨਿਰਪੱਖ, ਤੀਜੇ-ਪੱਖ ਦਾ ਖੋਜ ਸੰਗਠਨ ਹੈ ਜੋ ਖਾਸਤੌਰ ਤੇ ਮੈਂਬਰ ਬੇੜਿਆਂ ਲਈ ਜਾਂਚ ਤਕਨੀਕਾਂ ਅਤੇ ਮੁਲਾਂਕਣ ਸੰਚਾਲਨ ਸਬੰਧੀ ਪ੍ਰਭਾਵਿਕਤਾ ਤੇ ਧਿਆਨ ਦਿੰਦਾ ਹੈ। PIT ਗਰੁੱਪ ਦੇ ਚਾਰ ਮੁੱਖ ਖੋਜ ਖੇਤਰ ਇਹ ਹਨ: ਇਸ ਦੇ Energotest™ ਪ੍ਰੋਗਰਾਮ ਦੇ ਨਾਲ ਤਕਨੀਕਾਂ ਦੀ ਇੰਧਣ ਦੀ ਬੱਚਤ ਦੀ ਜਾਂਚ ਕਰਨਾ, ਪੁਸ਼ਟੀ ਕਰਨਾ ਕਿ ELD ਸਮਾਧਾਨ U.S. ਅਤੇ ਜਾਂ ਕਨੇਡਿਆਈ ਲੋੜਾਂ ਨੂੰ ਪੂਰਾ ਕਰਦੇ ਹਨ, ਸੁਧਾਰ ਅਤੇ ਖੋਜ ਦੇ ਖੇਤਰਾਂ ਲਈ ਬੇੜਾ ਸੰਚਾਲਨਾਂ ਦਾ ਮੁਲਾਂਕਣ ਕਰਨਾ, ਅਤੇ ਸਮਾਰਟ ਚਪਲਤਾ ਸਮਾਧਾਨਾਂ ਦੀ ਜਾਂਚ ਕਰਨਾ ਅਤੇ ਵਿਕਾਸ ਕਰਨਾ। PIT ਗਰੁੱਪ ਦੇ Energotest™ ਨੂੰ ਇੰਧਣ ਦੀ ਬੱਚਤ ਦੀਆਂ ਜਾਂਚਾਂ ਲਈ ਗੋਲਡ ਮਾਨਕ ਵਜੋਂ ਟਰੱਕਾਂ ਦੇ ਉਦਯੋਗ ਵਿੱਚ ਮਾਨਤਾ ਦਿੱਤੀ ਗਈ ਹੈ ਅਤੇ ਇਹ ISO 17025 ਪ੍ਰਮਾਣਿਤ ਹੈ। ਉੱਤਰੀ ਅਮਰੀਕਾ ਵਿਚਲੇ ਬੇੜੇ ਇਸ ਦੇ ਸੰਚਾਲਨਾਂ ਅਤੇ ਰਖਰਖਾਵ ਦੀ ਮਹਾਰਤ ਦੇ ਕਰਕੇ PIT ਗਰੁੱਪ ਦੀ ਸਮਝ ਅਤੇ ਸਲਾਹ ਤੇ ਭਰੋਸਾ ਕਰਦੇ ਹਨ। ਹੋਰ ਵੇਰਵਿਆਂ ਲਈ, www.thepitgroup.com ਤੇ ਜਾਓ।

HUAYI TIRE CANADA ਬਾਰੇ ਜਾਣਕਾਰੀ
Huayi Tire Canada, Inc., Shanghai Huayi Company, Ltd. ਦੀ ਇੱਕ ਸਹਾਇਕ ਕੰਪਨੀ ਹੈ – ਜੋ ਮੁਸਾਫਰ ਅਤੇ ਵਪਾਰਕ ਟਾਯਰਾਂ ਸਮੇਤ, ਬਹੁਮੁੱਲੇ ਉਤਪਾਦਾਂ ਦੀ ਵਿਸਤ੍ਰਿਤ ਰੇਂਜ਼ ਦਾ ਨਿਰਮਾਤਾ ਹੈ। Huayi Tire Canada, Double Coin ਟਾਯਰਾਂ, ਅਤੇ ਫਲੈਗ ਅਤੇ ਸਹਾਇਕ ਬ੍ਰਾਂਡਾਂ ਦਾ ਪ੍ਰਮੁੱਖ ਵਿਕਰੇਤਾ ਅਤੇ ਵਿਤਰਕ ਹੈ: Duraturn, Dynatrail+ ਅਤੇ Bluestar ਟਾਯਰ ਜਿਸ ਦਾ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ ਵਿੱਚ ਇੱਕ ਵਿਤਰਣ ਕੇਂਦਰ ਹੈ। Huayi Tire Canada, Inc. ਉਨ੍ਹਾਂ ਬ੍ਰਾਂਡਾਂ ਦੀ ਉਤਪਾਦ ਗੁਣਵੱਤਾ ਨਾਲ ਮੇਲ ਖਾਉਣ ਲਈ ਸੰਚਾਲਨ ਸਮਝ ਅਤੇ ਅਖੰਡਤਾ ਦੇ ਉੱਚ ਪੱਧਰ ਦੀ ਪੇਸ਼ਕਸ਼ ਕਰਦਾ ਹੈ ਜੋ ਕਿ ਉਨ੍ਹਾਂ ਦੇ ਹਨ। ਹੋਰ ਜਾਣਕਾਰੀ ਲਈ, www.huayitirecanada.com ਤੇ ਜਾਓ।